ਉਚੇਰੀ ਸਿੱਖਿਆ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ | ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚ ਅਫਸਰਾਂ ਨੇ ਦੱਸਿਆ ਕਿ ਬਰੈਂਪਟਨ ਤੋਂ 23 ਸਾਲਾ ਪਾਰਸ ਜੋਸ਼ੀ 23 ਫਰਵਰੀ ਤੋਂ ਲਾਪਤਾ ਹੈ | ਪਾਰਸ ਜੋਸ਼ੀ ਨੂੰ ਆਖਰੀ ਵਾਰ 23 ਫਰਵਰੀ ਦੀ ਸ਼ਾਮ 4:30 ਵਜੇ, ਬਰੈਂਪਟਨ ਵਿੱਚ ਮੇਨ ਸਟਰੀਟ ਨਾਰਥ ਵਿਲੀਅਮਜ਼ ਪਾਰਕਵੇਅ ਦੇ ਨੇੜੇ ਦੇਖਿਆ ਗਿਆ ਸੀ। ਪੁਲਿਸ ਮੁਤਾਬਿਕ ਜਦੋਂ ਪਾਰਸ ਜੋਸ਼ੀ ਨੂੰ ਆਖਰੀ ਵਾਰ ਦੇਖਿਆ ਗਿਆ ਤਾ ਉਸ ਵਕ਼ਤ ਪਾਰਸ ਨੇ ਹਰੇ ਰੰਗ ਦੀ ਜੈਕੇਟ, ਨੀਲੇ ਰੰਗ ਦੀ ਪੈਂਟ, ਕਾਲੀ ਕਮੀਜ਼, ਕਾਲੇ ਬੂਟ ਅਤੇ ਕਾਲੇ ਦਸਤਾਨੇ ਪਾਏ ਹੋਏ ਸਨ । ਪਾਰਸ ਦਾ ਭਾਰਤ ਰਹਿੰਦਾ ਪਰਿਵਾਰ ਉਸ ਲਈ ਬਹੁਤ ਚਿੰਤਤ ਹੈ। ਪੀਲ ਰੀਜਨਲ ਪੁਲਿਸ ਨੇ ਟਵੀਟ ਕਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹਨਾਂ ਨੂੰ ਪਾਰਸ ਜੋਸ਼ੀ ਦੇ ਬਾਰੇ ਕੋਈ ਵੀ ਖ਼ਬਰ ਮਿਲਦੀ ਹੈ ਤਾਂ ਪੁਲਿਸ ਨੂੰ ਸੂਚਿਤ ਕੀਤਾ ਜਾਵੇ |